किसान भाइयों, क्या आप जानते हैं कि पशुपालन विभाग जालंधर ने बाढ़ प्रभावित क्षेत्र में पशुधन के रख-रखाव और बीमारियों की रोकथाम और देखभाल के लिए पशुपालन के लिए कुछ निर्देश जारी किए हैं, जिन्हें विंगिफाई फाउंडेशन के सहयोग से आप सभी के साथ साझा किया गया है नियोजित किया जा रहा है, जो इस प्रकार है:

  • बाढ़ प्रभावित इलाकों में पानी में खड़े जानवरों को बीमारियों और अन्य नुकसान से बचाने के लिए जितनी जल्दी हो सके सूखे और ऊंचे स्थान पर ले जाएं. तुरंत पशुपालन विभाग से संपर्क कर पशुओं की बीमारी की रोकथाम के लिए जांच कराएं।
  • बाढ़ प्रभावित क्षेत्रों में सूखा रोग फैलने का खतरा सामान्य से अधिक रहता है। इसलिए पित्त घोटू जैसी बीमारियों से बचने के लिए पशु चिकित्सक से टीका लगवाएं।
  • चीचड़, मक्खी और मच्छर जनित बीमारियों जैसे एनाप्लास्मोसिस, थीलेरियासिस, रक्त-मूत्र रोग (एबेसियोसिस) आदि को रोकने के लिए मवेशियों और पशुधन शेडों में पिस्सू पर नियंत्रण रखें।
  • जानवरों पर पिस्सू के लिए कौन सा चीचड़ मारने की दवा का उपयोग करना है उसके लिए पशु चिकित्सक की सलाह से ही जानवरों पर लगाएं।

मक्खी/मच्छर के प्रजनन को रोकने के लिए यदि मवेशियों के घर के आसपास पानी जमा हो तो सप्ताह में दो बार तारपीन तेल या केरोसिन का छिड़काव करेंआपके क्षेत्र के मौसम की जानकारी के लिए निम्नलिखित लिंक पर जाएं: https://www.greenalerts.in/

ਕਿਸਾਨ ਭਰਾਵੋਂ ਕਿ ਤੁਸੀਂ ਜਾਣਦੇ ਹੋ ਕਿ ਪਸ਼ੂ ਪਾਲਣ ਵਿਭਾਗ ਜਲੰਧਰ ਵੱਲੋਂ ਪਸ਼ੂ ਪਾਲਕਾਂ ਲਈ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਵਿੱਚ ਪਸੂ ਧੰਨ ਦੀ ਸਾਂਭ-ਸੰਭਾਲ ਅਤੇ ਬਿਮਾਰੀਆਂ ਤੋਂ ਬਚਾਅ ਅਤੇ ਧਿਆਨ ਰੱਖਣ ਲਈ ਕੁਝ ਹਿਦਾਇਤਾਂ ਜਾਰੀ ਕੀਤੀ ਹੈ ਜਿਹਨਾਂ ਨੂੰ ਵਿੰਗਈਫਾਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪ ਸਾਰੀਆਂ ਨਾਲ ਸਾਂਝਾ ਕਿੱਤਾ ਜਾ ਰਿਹਾ ਹੈ, ਜੋ ਇਸ ਪ੍ਰਕਾਰ ਹੈ :

ਹੜ੍ਹ ਪ੍ਰਭਾਵਿਤ ਇਲਾਕੇ ਵਿਚੋਂ ਪਾਣੀ ਵਿੱਚ ਖੜੇ ਪਸ਼ੂਆਂ ਨੂੰ ਜਲਦੀ ਤੋਂ ਜਲਦੀ ਸੁੱਕੀ ਅਤੇ ਉੱਚੀ ਥਾਂ ਤੇ ਖੜ੍ਹੇ ਕਰੋ ਤਾਂ ਕਿ ਬਿਮਾਰੀਆਂ ਅਤੇ ਹੋਰ ਵਧੇਰੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਪਸ਼ੂ ਪਾਲਣ ਵਿਭਾਗ ਨਾਲ ਤੁਰੰਤ ਸੰਪਰਕ ਕਰਕੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਪਸ਼ੂਆਂ ਦੀ ਜਾਂਚ ਕਰਵਾਓ।

ਹੜ ਵਾਲੇ ਇਲਾਕੇ ਵਿੱਚ ਹੜੀ ਰੋਗਾਂ ਦੇ ਫੈਲਣ ਦਾ ਖਤਰਾ ਆਮ ਨਾਲੋਂ ਜਿਆਦਾ ਹੁੰਦਾ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਜਿਵੇਂ ਕਿ ਗਲ ਘੋਟੂ ਤੋਂ ਬਚਾਅ ਲਈ ਵੈਟਨਰੀ ਡਾਕਟਰ ਕੋਲੋਂ ਟੀਕਾਕਰਨ ਕਰਾਓ।

 ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਆਦਿ ਤੋਂ ਫੈਲਣ ਵਾਲੇ ਰੋਗ ਜਿਵੇਂ ਕਿ ਪੀਲੀਆ ਰੋਗ (ਐਨਾਪਲਾਜਮੋਸਿਸ) ਗੰਢਾਂ ਦਾ ਰੋਗ (ਥਿਲੇਰੀਏਸਿਸ) ਲਹੂ ਮੂਤਰ (ਇਬੇਸੀਓਸਿਸ) ਆਦਿ ਤੋਂ ਬਚਾਅ ਲਈ ਪਸੂਆਂ ਉੱਤੇ ਅਤੇ ਪਸ਼ੂਆਂ ਦੀਆਂ ਸ਼ੇਡਾਂ ਵਿੱਚ ਚਿੱਚੜਾਂ ਦਾ ਕੰਟਰੋਲ ਕਰੋ।

 ਪਸ਼ੂਆਂ ਤੇ ਲੱਗੇ ਚਿੱਚੜਾਂ ਵਾਸਤੇ ਕਿਹੜਾ ਅਕੈਰੀਸਾਈਡ ਵਰਤਣਾ ਹੈ ਵੈਟਨਰੀ ਡਾਕਟਰ ਦੀ ਸਲਾਹ ਨਾਲ ਪਸ਼ੂਆਂ ਤੇ ਲਗਾਓ ਈ I

ਪਸੂ ਘਰਾਂ ਦੇ ਦੁਆਲੇ ਜੇਕਰ ਪਾਣੀ ਖੜਾ ਹੈ ਤਾਂ ਤਾਰਪੀਨ ਦੇ ਤੇਲ ਮਿੱਟੀ ਦੇ ਤੇਲ ਦਾ ਛਿੜਕਾਅ ਹਫਤੇ ਦੇ ਵਿੱਚ ਦੋ ਵਾਰ ਕਰੋ ਤਾਂ ਕਿ ਮੱਖੀ/ਮੱਛਰ ਨੂੰ ਵਧਣ ਤੋਂ ਰੋਕਿਆ ਜਾ ਸਕੋ।

ਆਪ ਜੀ ਦੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਲਈ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ 
https://www.greenalerts.in/

farmer-message-img